Punjabi Dharmik Status - ਹੈਲੋ ਦੋਸਤੋ, ਅੱਜ ਦੀ ਇਸ ਪੋਸਟ ਵਿਚ ਅਸੀ ਤੁਹਾਡੇ ਲਈ ਪੰਜਾਬੀ ਧਾਰਮਿਕ ਸਟੇਟਸ ਦੀ collection ਲੈਕੇ ਆਏ ਹਾਂ। ਜੇ ਤੁਸੀਂ ਵੀ ਪੰਜਾਬੀ ਧਾਰਮਿਕ ਸਟੇਟਸ ਦੀ ਤਲਾਸ਼ ਵਿਚ ਹੋ ਤਾ ਤੁਹਾਡੀ ਤਲਾਸ਼ ਇਸ ਪੋਸਟ ਤੇ ਖਤਮ ਹੁੰਦੀ ਹੈ। ਅੱਜ ਦੀ ਇਸ ਪੋਸਟ ਵਿਚ ਤੁਹਾਨੂੰ ਬੁਹੁਤ ਸਾਰੀ ਪੰਜਾਬੀ ਧਾਰਮਿਕ ਸਟੇਟਸ ਦੀ collection ਮਿਲ ਜਾਏਗੀ। ਉਮੀਦ ਹੈ ਕੇ ਤੁਹਾਨੂੰ ਇਹ ਪੋਸਟ ਪਸੰਦ ਆਵੇਗੀ।
ਪੰਜਾਬੀ ਸਟੇਟਸ ਵਾਹਿਗੁਰੂ - Punjabi Dharmik Status for Whatsapp, Facebook & Instagram
ਸਿਰ ਝੁਕਾ ਕੇ ਆਦਰ ਕਰਾਂ
ਨੀਹਾਂ ‘ਚ ਖਲੋਤਿਆਂ ਦਾ
ਕੋਈ ਦੇਣ ਨੀ ਦੇ ਸਕਦਾ ..
ਮਾਂ ਗੁਜਰੀ ਦੇ ਪੋਤਿਆਂ ਦਾ
ਸਚ ਕੋ ਮਿਟਾਓਗੇ ਤੋਂ ਮਿਟੋਗੇ ਜਹਾਨ ਸੇ
ਡਰਤਾ ਨਹੀਂ ਅਕਾਲ ਸ਼ਹਨਸ਼ਾਹ ਕੀ ਸ਼ਾਨ ਸੇ
ਉਪਦੇਸ਼ ਹਮਾਰਾ ਸੁਨ ਲੋ ਜ਼ਰਾ ਦਿਲ ਕੇ ਕਾਨ ਸੇ
ਹਮ ਕਹਿ ਰਹੇ ਹੈਂ ਤੁਮ ਕੋ ਖ਼ੁਦਾ ਕੀ ਜ਼ੁਬਾਨ ਸੇ
ਚਾਰ ਪੁੱਤ ਬੜੇ ਸੋਹਣੇ ਪਤਾ ਏ ਪ੍ਰਾਹੁਣੇ
ਅੱਜ ਵਿਹੜੇ ਵਿਚ ਖੇਡਣ
ਕੱਲ ਜੰਗ ਵਿਚ ਹੋਣੇ
ਵੇਲਾ ਆ ਗਿਆ ਏ ਦਾਦੀਏ ਜੁਦਾਈ ਦਾ
ਅਸਾਂ ਅਜ ਮੁੜ ਕੇ ਆਉਣਾ ਨਹੀਂ
ਤੈਨੂੰ ਦਸੀਏ ਕਿਵੇ ਕੀ ਹੋਣਾ ਏ
ਤੇਰੀ ਅੱਖੀਆ ਨੂੰ ਅਸੀਂ ਰੁਲਾਉਣਾ ਨਹੀ
ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੂਤ ਚਾਰ
ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜਾਰ॥
ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ
ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ,
ਜਦ ਹਵਾ ਚੱਲੇਗੀ ਠੰਢੀ ਤਨ ਨੂੰ ਝੰਬਦੀ
ਅਹਿਸਾਸ ਕਰੋ ਉਹ ਮੇਰੀ ਮਾਂ ਹੈ ਕੰਬਦੀ
ਕੋਈ ਮੁਕਾਬਲਾ ਨੀ ਇਹਨਾਂ ਦਾ ਲੱਖਾਂ ਤੇ ਹਜ਼ਾਰਾਂ ਵਿੱਚ
ਚਿਣੇ ਗਏ ਸੀ ਕੌਮ ਖਾਤਿਰ ਸਰਹਿੰਦ ਦੀਆਂ ਦਿਵਾਰਾਂ ਵਿੱਚ
ਬੱਚੇ ਸੀ ਮਾਸੂਮ ਭਾਂਵੇ ਹੌਸਲੇ ਬੁਲੰਦ ਸੀ
ਦਾਦੀ ਮਾਂ ਦੀ ਸਿੱਖਿਆ ਦੇ ਪੂਰੇ ਪਾਬੰਦ ਸੀ
ਜਾਣ ਵੇਲੇ ਮੌਤ ਵੱਲ ਹੱਸ ਹੱਸ ਦੇਖਦੇ ਸੀ
ਬੜੇ ਹੀ ਮਹਾਨ ਦਾਦਾ ਤੇਰੇ ਫਰਜੰਦ ਸੀ
ਗੋਬਿੰਦ ਕੇ ਲਾਲ ਜੈਸਾ,
ਬਤਾਏ ਤੋਂ ਕੋਈ ਕਿਸਮੇ ਦਮ ਹੈ,
ਜਿਤਨੀ ਵੀ ਕਰੋ ਤਾਰੀਫ਼,
ਉਤਨੀ ਹੀ ਕਮ ਹੈ।
ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ, 🙏 ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ।
ਸ੍ਰੀ ਹਰਕਿ੍ਸ਼ਨ ਧਿਆਈਐ , ਜਿਸ ਡਿਠੇ ਸਭੇ ਦੁਖ ਜਾਏ।।
ਕਾਟੇ ਸੁ ਪਾਪ ਤਿਨੑ ਨਰਹੁ ਕੇ ਗੁਰੁ ਰਾਮਦਾਸੁ ਜਿਨੑ ਪਾਇਯਉ ॥ ਛਤ੍ਰ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ॥
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ 🙏🙏
ਸਾਹਿਬ ਮੇਰਾ ਮੇਹਰਬਾਨ ੴ
ਕਾਟੇ ਸੁ ਪਾਪ ਤਿਨੑ ਨਰਹੁ ਕੇ ਗੁਰੁ ਰਾਮਦਾਸੁ ਜਿਨੑ ਪਾਇਯਉ ॥ ਛਤ੍ਰ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ॥
ਮੈਨੂੰ ਮੇਰੇ ਮਾਲਕਾ..ਓਕਾਤ ਵਿਚ ਰੱਖੀਂ.. 🙏
૧ઉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ૧ઉ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏
ਕੰਧੇ ਸਰਹੰਦ ਦੀਏ ਸੁਣ ਹਤਿਆਰੀਏ,
ਕੱਚ ਦੇ ਖਿਡੌਣੇ ਭੰਨੇ ਪੀਰਾਂ ਮਾਰੀਏ
ਫੁੱਲ ਟਾਹਣੀਆਂ ਤੋਂ ਤੋੜ ਕੇ ਗਵਾਏ ਵੈਰਨੇ
ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਨੇ।
ਸੂਬੇ ਦੀ ਕਚਹਿਰੀ ਚੱਲੇ
ਛੋਟੇ-ਛੋਟੇ ਦੋ ਲਾਲ ਸੀ
ਉਮਰਾਂ ਸੀ ਨਿੱਕੀਆਂ ਤੇ
ਹੌਸਲੇ ਇੱਕ ਮਿਸਾਲ ਸੀ ।
ਮੁੜਨਾ ਨਹੀਂ ਅੱਜ
ਉਹਨਾਂ ਆਪ ਨੂੰ ਖਿਆਲ ਸੀ
ਦਾਦੀ ਨੇ ਵੀ ਜਿਗਰਾ ਰੱਖ
ਦੋਹਾਂ ਮਥੇ ਕਲਗੀ ਸਜਾਈ ਸੀ
ਈਨ ਨਾ ਸੀ ਕਬੂਲ
ਜਾਨ ਦੇਣ ਨੂੰ ਤਿਆਰ ਸੀ
ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਨੂੰ
ਆਪਣੀ ਕੌਮ ਦਾ ਖਿਆਲ ਸੀ
ਜਦ ਵੇਖਿਆ ਡਿੱਗ ਅਜੀਤ ਪਿਆ
ਲਾ ਉਂਗਲ ਤੋਰ ਜੁਝਾਰ ਗਿਆ
ਧੰਨ ਜਿਗਰਾ ਕਲਗੀਆਂ ਵਾਲੇ ਦਾ
ਪੁੱਤ ਚਾਰ ਧਰਮ ਤੋਂ ਵਾਰ ਗਿਆ
ਬਾਜਾਂ ਵਾਲਿਆ ਤੇਰੇ ਵਡ ਹੌਸਲੇ ਸੀ,
ਅੱਖਾਂ ਸਾਹਮਣੇ ਸ਼ਹੀਦ ਪੁੱਤ ਕਰਵਾ ਦਿੱਤੇ।
ਲੋਕੀਂ ਲੱਭਦੇ ਨੇ ਲਾਲ ਪੱਥਰਾਂ ਚੋਂ
ਤੇ ਤੁਸੀਂ ਪੱਥਰਾਂ ਚ ਹੀ ਲਾਲ ਚਿਣਵਾ ਦਿੱਤੇ
ਗੁਰੂ ਘਰ ਜਾਇਆ ਕਰ ਸਵੇਰ ਸ਼ਾਮ ਨੀ
ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ......ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ...🙏
ਸਾਰੀਆਂ ਨੂੰ ਪਿਆਰ ਭਰੀ ਸੱਤ ਸ਼੍ਰੀ ਅਕਾਲ ਜੀ 🙏
ਤੱਤੀ ਤੱਵੀ ਪੁੱਛੇ ਬਲਦੀ ਅੱਗ ਕੋਲੋ ਕਿ ਉਹ ਐਨਾ ਸੇਕ ਕਿਵੇੰ ਜਰ ਗਿਆ ਸੀ? ਅੱਗ ਨੇ ਕਿਹਾ ਦੱਸਾੰ ਉਹ ਤਾੰ ਮੈਨੂੰ ਵੀ ਠੰਢਾ ਕਰ ਗਿਆ ਸੀ..
ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ.... ਜੇਹੜਾ ਰੱਬ ਦਾ ਨਾਮ ਨਾ ਲਵੇ ਓਹ ਮੂੰਹ ਕਿਸ ਕੰਮ ਦਾ... ਵਾਹਿਗੁਰੂ ਜੀ 🙏
ਤੇਰੇ ਦਰ ਤੇ ਆ ਕੇ, ੲਿਸ ਦਿਲ ਨੂੰ ਸਕੂਨ ਮਿਲ ਜਾਦਾਂ 🙏 ਜੋ ਮਿਲਦਾ ਨਾ ਦੁਨੀਅਾਂ ਘੰਮਿਅਾਂ ੳੁੁਹ ਸਭ ਮਿਲ ਜਾਦਾਂ 🙏
ਵਾਹਿਗੁਰੂ ਜੀ ਸਭ ਦੇ ਸਿਰ ਤੇ ਮੇਹਰ ਭਰਿਅਾ ਹੱਥ ਰੱਖਣਾ !! 🙏🙏
ਮਨ ਨੀਵਾਂ ਮਤ ਉੱਚੀ
ਐਸਾ ਰੂਹਾਨੀ ਇਸ਼ਕ ਕਰੀ ਉਸ ਮਾਲਕ ਨਾਲ ਦੁੱਖ ਤਾਂ ਭਾਵੇਂ ਲੱਖਾਂ ਆਉਣ ਪਰ ਮਹਿਸੂਸ ਨਾ ਹੋਣ
ਤੂੰ ਕੇਂਦਰ ਬਿੰਦੂ ਬ੍ਰਹਿਮੰਡ ਦਾ, ਤੂੰ ਸਿਰਜੀ ਸਾਰੀ ਖੇਡ ਬਾਬਾ
ਛੋਟੇ ਸਾਹਿਬਜਾਦੇਆਂ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤੇਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਸ਼ਹੀਦੀ ਨੂ ਕੋਟਿ ਕੋਟਿ ਪ੍ਰਣਾਮ
🙏ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ 🙏:
ਨਾਮ ਰੰਗਿ, ਸਰਬ ਸੁਖੁ ਹੋਇ ॥ ਬਡਭਾਗੀ ਕਿਸੈ, ਪਰਾਪਤਿ ਹੋਇ ॥
ਹਮ ਜਾਨ ਦੇ ਕੇ
ਔਰੋਂ ਕੀ ਜਾਨੇਂ ਬਚਾ ਚਲੇਂ
ਸਿੱਖੀ ਕੀ ਨੀਵ ਹਮ ਹੈਂ
ਸਰੋਂ ਪਰ ਉਠਾ ਚਲੇ ॥
ਲੈ ਕੇ ਆਗਿਆ ਪਿਤਾ ਤੋਂ ਮੈਦਾਨੀ ਕੁਦ ਪਏ,
ਐਸੇ ਲਾੜੀ ਮੌਤ ਵਿਆਉਣ ਦੇ ਮੁਰੀਦ ਹੋਏ….
ਨਾ ਮਿਲੂ ਮਿਸਾਲ ਜੱਗ ਤੇ ਕਿਤੇ ਐਸੀ,
ਪੁੱਤ ਬਾਪ ਦੀਆਂ ਅੱਖਾਂ ਸਾਹਮਣੇ ਸ਼ਹੀਦ ਹੋਏ….
ਅਸੀਂ ਤੁਰ ਚੱਲੇ ਹਾਂ ਦਾਦੀਏ
ਹੋਣ ਸਿੱਖੀ ਲਈ ਕੁਰਬਾਨ
ਅਸੀਂ ਪੋਤੇ ਤੇਗ ਬਹਾਦਰ ਜੀ ਦੇ
ਪਿਤਾ ਗੋਬਿੰਦ ਸਿੰਘ ਸਾਡੇ ਮਾਣ
ਲੱਖ ਨੀਹਾਂ ਜਾਲਮ ਚਿਣ ਦੇਵੇ
ਅਸਾਂ ਪੰਥ ਲਈ ਵਾਰਨੇ ਪ੍ਰਾਣ
ਅਸੀਂ ਸਦਾ ਲਈ ਕਾਇਮ ਕਰ ਦੇਣੀ
ਸਿੱਖੀ ਦੀ ਆਨ, ਬਾਨ ਤੇ ਸ਼ਾਨ
ਜਾਨੇ ਸੇ ਪਹਿਲੇ ਆਉ ਗਲੇ ਸੇ ਲਗਾ ਤੋ ਲੂੰ,
ਕੇਸੋਂ ਕੋ ਕੰਘੀ ਕਰੂੰ ਜਰਾ ਮੁੰਹ ਧੁਲਾ ਤੋ ਲੂੰ,
ਪਿਆਰੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋਂ ਲੂੰ,
ਮਰਨੇ ਸੇ ਪਹਿਲੇ ਤੁਮਕੋ ਦੁਲਹਾ ਬਨਾ ਤੋਂ ਲੂੰ।
ਖੇਡਣ ਵਾਲੀਆਂ ਉਮਰਾਂ ਦੇ ਵਿੱਚ ਆਪਣੀਆਂ ਜਾਂਨਾ ਵਾਰ ਗਏ।
ਦੋ ਨਿੱਕੇ ਦੋ ਵੱਡੇ ਸਾਡੀ ਕੋਮ ਦੇ ਛਿੱਪ ਚੰਨ ਚਾਰ ਗਏ।
ਵੇ ਸੂਬਿਆ ਲੱਖ ਲਾਹਨਤਾਂ ਹੀ ਪਾਈਆਂ
ਨਿੱਕੀਆਂ ਜਿੰਦਾਂ ਨੂੰ ਸਜਾਵਾਂ ਸੁਣਾ ਕੇ
ਦੱਸ ਖਾਂ ਕਿਹੜੀਆਂ ਦੌਲਤਾਂ ਤੂੰ ਕਮਾਈਆਂ
ਨਿੱਕੀਆਂ ਜਿੰਦਾ ਵੱਡੇ ਸਾਕੇ ਨੇ
ਓ ਅੱਜ ਵੀ ਕੌਮ ਦੇ ਰਾਖੇ ਨੇ
ਇੱਟਾਂ ਤੱਕ ਤੂੰ ਕੰਧ ਦੀਆਂ ਰਵਾਈਆਂ
ਤਾਂ ਕਿਹੜਾ ਤੂੰ ਦੌਲਤਾਂ ਕਮਾਈਆਂ
ਲੱਖ ਲਾਹਨਤਾਂ ਹੀ ਝੋਲੀ ਪਵਾਈਆਂ…
ਦੁਨੀਆਂ ਦੇ ਵਿੱਚ ਰੱਖ ਫਰੀਦਾ
ਕੁਝ ਐਸਾ ਬਹਿਣ ਖਲੋਣ,
ਕੋਲ ਹੋਈਏ ਤਾਂ ਹੱਸਣ ਲੋਕੀ
ਤੁਰ ਜਾਈਏ ਤਾਂ ਰੋਣ।
ਚਿੰਤਾ ਨਾ ਕਰਿਆ ਕਰੋ ,ਕਿਉਂਕਿ ਜਿਸ ਨੇ ਤੁਹਾਨੂੰ ਧਰਤੀ ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ।
ਬਹੁਤ ਦੁੱਖ ਹੋਵੇ ਤਾ ਨਾਮ ਜਪਨਾ ਅੋਖਾ ਹੋ ਜਾਦਾ….. ਬਹੁਤ ਸੁਖ ਹੋਵੇ ਤਾ ਅੰਮ੍ਰਿਤ ਵੇਲੇ ਉੱਠਣਾ ਅੋਖਾ ਹੋ ਜਾਦਾ…
ਮੈ ਕਿਉ ਮਿੱਟੀ ਤੋ ਬਣੇ ਲੋਕਾਂ ਤੋ ਉਮੀਦ ਰੱਖਾ ; ਮੇਰੇ ਵਾਹਿਗੂਰੁ ਦੀ ਰਹਿਮਤ ਹਮੇਸ਼ਾ ਮੇਰੇ ਤੇ ਰਹਿੰਦੀ ਹੈ ..!
ਰਹਿਮਤ ਤੇਰੀ ਨਾਮ ਤੇਰਾ, ਕੁਝ ਨਹੀ ਜੋ ਮੇਰਾ ਸਵਾਸ ਵੀ ਤੇਰੇ ਅਹਿਸਾਸ___ਵੀ ਤੇਰਾ “ਇੱਕ ਤੂੰ ਹੀ ਸਤਿਗੁਰੂ ਮੇਰਾ
ਤੁਝ ਬਿਨੁ ਦੂਜਾ ਨਾਹੀ ਕੋਇ ॥
ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ ॥
ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ ॥
ਆਪੇ ਆਪਿ ਨਿਰੰਜਨੁ ਸੋਇ ॥
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ੴ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰ ੴ
ਜੇ ਰੱਬ ਨਹੀਂ ਤਾ ਜ਼ਿਕਰ ਕਿਊਂ ? ਜੇ ਰੱਬ ਹੈ ਤਾ ਫਿਕਰ ਕਿਊਂ ?
ਮੇਹਰ ਕਰੀਂ ਸੱਚੇ ਪਾਤਸ਼ਾਹ।
ਨਾ ਅਮੀਰਾਂ ਦੀ ਗੱਲ ਹੈ , ਨਾ ਗਰੀਬਾਂ ਦੀ ਗੱਲ ਹੈ , ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ।
ਇੱਕ ਤੂੰ ਹੀ ਸਹਾਰਾ ਮੇਰੇ ਦਾਤਿਆ॥
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |
ਬੈਰਾੜੀ ਮਹਲਾ ੪ ॥
ਹਰਿ ਜਨੁ ਰਾਮ ਨਾਮ ਗੁਨ ਗਾਵੈ ॥
ਜੇ ਕੋਈ ਨਿੰਦ ਕਰੇ ਹਰਿ ਜਨ ਕੀ
ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥
ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ। ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ (ਭੀ) ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਉ ਨਹੀਂ ਤਿਆਗਦਾ ॥੧॥ ਰਹਾਉ ॥ (ਭਗਤ ਆਪਣੀ ਨਿੰਦਾ ਸੁਣ ਕੇ ਭੀ ਆਪਣਾ ਸੁਭਾਉ ਨਹੀਂ ਛੱਡਦਾ, ਕਿਉਂਕਿ ਉਹ ਜਾਣਦਾ ਹੈ ਕਿ) ਜੋ ਕੁਝ ਕਰ ਰਿਹਾ ਹੈ ਮਾਲਕ-ਪ੍ਰਭੂ ਆਪ ਹੀ (ਜੀਵਾਂ ਵਿਚ ਬੈਠ ਕੇ) ਕਰ ਰਿਹਾ ਹੈ, ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ।
ਉਹਨੀਂ ਤਾਕਤ ਕਿਸੇ ਵਿੱਚ ਨਹੀਂ ਜਿੰਨੀ ਤਾਕਤ ਸੱਚੇ ਮਨ ਤੋਂ ਵਾਹਿਗੁਰੂ ਅੱਗੇ ਕੀਤੀ ਹੋਈ ਅਰਦਾਸ ਵਿੱਚ ਹੈ।
ਲੱਗਣ ਨਾ ਦੇਵੀ ਤੱਤੀ ਵਾ ਮਾਲਕਾ ਬੜੇ ਓਖੇ ਨੇ ਜ਼ਿੰਦਗੀ ਦੇ ਰਾਹ ਮਾਲਕਾ
ਕਲਗੀ ਵਾਲੜੇ ਮੇਰੇ ਦਸ਼ਮੇਸ਼ ਸਤਿਗੁਰੂ
ਤੇਰੇ ਖੂਨ ਦਾ ਕਰਜ਼ ਨਹੀਂ ਉਤਾਰ ਸਕਦੇ॥
ਚਾਂਦਨੀ ਚੌਕ,ਚਮਕੌਰ ਗੜੀ ਤੇ ਸਰਹਿੰਦ ਨੀਂਹਾਂ,
ਅਸੀਂ ਦਿਲੋਂ ਨਹੀਂ ਕਦੇ ਵਿਸਾਰ ਸਕਦੇ ॥
ਮਾਛੀਵਾੜੇ ਦਾ ਜੰਡ, ਬੁਰਜ ਦੀ ਰਾਤ ਠੰਡੀ,
ਸਾਡੇ ਸਿਦਕ ਨੂੰ ਕਦੇ ਨਹੀਂ ਮਾਰ ਸਕਦੇ॥
ਤੇਰੇ ਮਾਤਾ ਪਿਤਾ, ਪੁੱਤਾਂ ਦੇ ਖੂਨ ਸਦਕਾ,
ਸਾਨੂੰ ਦੁਸ਼ਮਨ ਨਹੀਂ ਕਦੇ ਲਲਕਾਰ ਸਕਦੇ॥
☬ ਸਤਿਨਾਮ ਵਾਹਿਗੁਰੂ ☬
ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ
ਜਦੋਂ ਕੋਈ ਹੱਥ ਤੇ ਸਾਥ ਦੋਨੋ ਛੱਡ ਦੇਵੇ ਤਾ ਰੱਬ ਉਂਗਲੀ ਫੜ੍ਹਨ ਵਾਲਾ ਵੀ ਭੇਜ ਦਿੰਦਾ ਹੈ
ਨਾ ਕੋ ਮੂਰਖੁ ਨਾ ਕੋ ਸਿਆਣਾ || ਵਰਤੈ ਸਭ ਕਿਛੁ ਤੇਰਾ ਭਾਣਾ ||
ਨਾਨਕ ਨੀਵਾਂ ਜੋ ਚੱਲੇ, ਲੱਗੇ ਨਾ ਤੱਤੀ ਵਾਉ ||
ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ
ਚਿੰਤਾ ਨਾ ਕਰਿਆ ਕਰੋ ਕਿਉਂਕਿ ਜਿਸ ਨੇ ਤਹਾਨੂੰ ਧਰਤੀ ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ
ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥
ਸੱਭੇ ਕਾਜ ਸਵਾਰਦਾ ਮੇਰਾ ਬਾਬਾ ਨਾਨਕ |
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ||
ਦੋਹ ਨੇ ਧਰਤੀ ਚਮਕੌਰ ਦੀ ਰੰਗ ਦਿੱਤੀ,
ਦੋ ਸਰਹੰਦ ਦੀ ਧਰਤੀ ਸ਼ਿੰਗਾਰ ਗਏ ਨੇ।
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਸਾਡੇ ਲਈ ਸਾਹਿਬਜ਼ਾਦੇ ਜਿੰਦਗਾਣੀ ਵਾਰ ਗਏ.
ਸੋਚੋ ਜ਼ਰਾ…! ਸੋਚੋ ਜ਼ਰਾ..! ਅੱਜ ਆਪਾਂ ਸਿੱਖੀ ਕਿਉਂ ਵਿਸਾਰ ਗਏ,
ਅਸੀਂ ਕਲਗੀਧਰ ਦੇ ਲਾਡਲੇ ਤੇ ਮਾਂ ਜੀਤੋ ਦੇ ਲਾਲ
ਸ਼ਾਡੇ ਸ਼ੇਰਾਂ ਵਰਗੇ ਹੌਸਲੇ ਤੇ ਹਾਥੀਆਂ ਵਰਗੀ ਚਾਲ
ਜੋ ਕਰਨਾ ਸੂਬੀਆਂ ਉਹ ਕਰ ਲੇ ਸਾਡੇ ਨਾਲ
ਕੋਈ ਬਦਲ ਨੀ ਸਕਦਾ ਸਾਡਾ ਸਿੱਖੀ ਵੱਲੋਂ ਖਿਆਲ
ਜਦੋਂ ਤੱਕਿਆ ਦਾਦੇ ਨੇ ਅਕਾਸ਼ ਵਿਚੋਂ
ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ
ਜੂਝੇ ਕਿਸ ਤਰਾਂ ਧਰਮ ਤੋਂ ਸਾਹਿਬਜ਼ਾਦੇ
ਦੋ ਮੈਦਾਨ ਅੰਦਰ , ਦੋ ਦੀਵਾਰ ਅੰਦਰ
ਤੇਰੇ ਲਾਲਾਂ ਦਾ ਖੂਨ ਜੇ ਡੁੱਲਦਾ ਨਾ,
ਸਿਰ ਸਿੱਖੀ ਦੇ ਤਖਤ ਨਾ ਤਾਜ ਰਹਿੰਦਾ।
ਤਾਲੇ ਟੁੱਟਦੇ ਨਾ ਗੁਲਾਮੀਆਂ ਦੇ,
ਦੇਸ਼ ਉਵੇਂ ਹੀ ਅੱਜ ਮੁਥਾਜ ਰਹਿੰਦਾ।
ਨੌਵੇਂ ਗੁਰੂ ਜੇ ਬਲੀਦਾਨ ਨਾ ਦਿੰਦੇ,
ਤੇ ਜੰਝੂ ਲਾਹੁਣ ਦਾ ਅੱਜ ਰਿਵਾਜ ਰਹਿੰਦਾ।
ਦਸਮ ਪਿਤਾ ਸਰਬੰਸ ਜੇ ਵਾਰਦੇ ਨਾ,
ਤੇ ਅਮਰ ਅੱਜ ਵੀ ਮੁਗਲਾਂ ਦਾ ਰਾਜ ਰਹਿੰਦਾ।
ਲੋਕ ਰੰਗ ਬਦਲਦੇ ਨੇ ਵਾਹਿਗੁਰੂ ਵਕਤ ਬਦਲਦਾ ਏ
ਖਾਣ ਜੀਵਣ ਕੀ ਬਹੁਤੀ ਆਸ ||ਲੇਖੈ ਤੇਰੈ ਸਾਸ ਗਿਰਾਸ ||
ਸੋਈ ਕਰਣਾ ਜਿ ਆਪਿ ਕਰਾਇ || ਜਿਥੈ ਰਖੈ ਸਾ ਭਲੀ ਜਾਇ ||
ਕਰਦੇ ਚੱਲੋ ਗਲ ਹਰਿ ਦੀ, ਇਸ ਤੋਂ ਵੱਡੀ ਗੱਲ ਨਹੀਂ | ਨਹੀਂ ਅਵਤਾਰ ਭਰੋਸਾ ਤਨ ਦਾ , ਅੱਜ ਤਾ ਹੈ ਪਰ ਕੱਲ ਨਹੀਂ ||
ਨਾਂਗੇ ਆਵਨ ਨਾਂਗੇ ਜਾਨਾ ਕੋਇ ਨ ਰਹਿਹੈ ਰਾਜਾ ਰਾਨਾ ||
ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ||
ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ||
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ || ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ||
ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ
ਫੂਕ ਮਾਰ ਕੇ ਹਰ ਇਕ ਫਿਕਰ ਉਡਾਈ ਜਾ ਮੌਤ ਨਹੀਂ ਜਦ ਤੱਕ ਆਂਉਦੀ ਜਸ਼ਨ ਮਨਾਈ ਜਾ ਸਾਹਾਂ ਵਾਲੀ ਮਾਲਾ ਜਿਸ ਨੇ ਬਖਸ਼ੀ ਏ ਹਰ ਮਣਕੇ ਨਾਲ ਓਹਦਾ ਨਾਮ ਧਿਆਈ ਜਾ
ਜੋ ਮਿਲ ਗਿਆ ਉਸਦਾ ਸ਼ੁਕਰ ਕਰੀ ਜੋ ਨਹੀਂ ਮਿਲਿਆ ਉਸਦਾ ਸਬਰ ਕਰੀ ਪੈਸਾ ਸਭ ਏਥੇ ਰਹਿ ਜਾਣਾ ਜੇ ਕਰਨਾ ਤਾ ਆਪਣੇ ਗੁਨਾਹਾ ਦਾ ਫਿਕਰ ਕਰੀ
ਅਕਲਾਂ ਵਾਲੇ ਤੁਰ ਗਏ ਏਥੋਂ ਖਾਲੀ ਪੱਲਿਆਂ ਨਾਲ, ਮੈ ਰੱਬ ਘੁੰਮਦਾ ਵੇਖਿਆ ਝੱਲ ਵਲੱਲਿਆਂ ਨਾਲ🙏🙏
ਜੇ ਮੰਗਣਾ ਸਹਾਰਾ ਮੰਗ ਉਸ ਕਰਤਾਰ ਦਾ ਜਿਹੜਾ ਔਖੇ ਵੇਲੇ ਕਦੇ ਪਲਟੀ ਨੀ ਮਾਰਦਾ
ਬਾਣੀ ਗੁਰੂ, ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥ ਗੁਰ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ਅੰਗ -੯੮੨
ਅੰਮ੍ਰਿਤ ਵੇਲੇ ਉੱਠ ਕੇ ਦੁਨਿਆਵੀ ਮੋਹ ਪ੍ਰੀਤਿ ਤਿਆਗ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਕਰਤਾਰ ਦਾ ਨਾਮ ਸਿਮਰਨਾ ਚਾਹੀਦਾ ਹੈ । 🙇🙏🏼
ਮੈਂ ਕਿਵੇਂ ਕਹਿ ਦਵਾ ਮੇਰੀ ਹਰ ਅਰਦਾਸ ਖਾਲੀ ਗਈ ਏ ਮੈਂ ਜਦੋ ਵੀ ਰੋਈ ਹਾਂ 🙇 ਮੇਰੇ ਵਾਹਿਗੁਰੂ ਨੂੰ ਇਸਦੀ ਖਬਰ ਹੋਈ ਹੈ🙇
ਮੂੰਹ ਤੋਂ ਰੱਬ ਦਾ ਨਾਮ ਲਵੇਂ, ਕਦੇ ਦਿਲ ਤੋਂ ਸਿਮਰਨ ਕਰਿਆ ਕਰ, ਜੋ ਵੀ ਦਿੱਤਾ ਉਸ 'ਤੇ ਸਬਰ ਕਰ, ਐਵੇਂ ਬਹੁਤੇ ਲਈ ਨਾਂ ਮਰਿਆ ਕਰੋ .
ਮੇਰੇ ਕੰਨ ਵਿਚ ਕਿਹਾ ਖੁਦਾ ਨੇ,ਜਿਗਰਾ ਰੱਖੀਂ ਡੋਲੀਂ ਨਾ….ਅਾਖਰ ਨੂੰ ਦਿਨ ਚੰਗੇ ਅਾੳੁਣੇ,ਬਸ ਚੁੱਪ ਕਰਜਾ ਬੋਲੀਂ ਨਾ
ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ, ਨੀਝਾਂ ਲਾ ਲਾ ਤੱਕਦੀ ਦੁਨੀਆਂ ਸਾਰੀ ਐ
ਸਿਧਾ ਸਾਧਾ ਬੰਦਾ ਮੈ,ਮੇਰਾ ਸਿਧਾ ਜਿਹਾ ਸੁਭਾਅ,ਮੇਰੀ ਡੋਰ ਮੇਰੇ ਮਾਲਕ ਹੱਥ, ਆਪੇ ਹੀ ਦਿੰਦਾ ਗੁਡੀਆ ਚੜਾਅ।
ਚੜੀ ਰਹਿੰਦੀ ਇੱਕੋ ਤੇਰੇ ਨਾਮ ਦੀ ਖੁਮਾਰੀ... ਤੂੰ ਬਖ਼ਸ ਲਈ ਦਾਤਿਆ ਤਾਹੀਉਂ ਕਰਦੇ ਆ ਸਰਦਾਰੀ
ਘੜੀ ਠੀਕ ਕਰਨ ਵਾਲੇ ਤੇ ਬਹੁਤ ਨੇ , ਪਰ ਸਮਾਂ ਤਾਂ ਵਾਹਿਗੁਰੂ’ ਹੀ ਠੀਕ ਕਰਦਾ
ਜੇਹਾ ਬੀਉ ਤੇਹਾ ਫਲੁ ਪਾਇਆ ॥
ਨਿਧਿ ਨਿਧਾਨ ਨਾਨਕ ਹਰਿ ਸੇਵਾ ਅਵਰ ਸਿਆਨਪ ਸਗਲ ਅਕਾਥ ॥
ਬੇਗਮ ਪੁਰਾ ਸਹਰ ਕੋ ਨਾਉ ॥
ਮਾਤ ਪਿਤਾ ਬੰਧਪ ਤੂਹੈ ਤੂ ਸਰਬ ਨਿਵਾਸੁ ॥
ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ ॥
ੴ ਸਤਿਗੁਰ ਪ੍ਰਸਾਦਿ ॥
ਕਰਿ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤ੍ਰ ਦੇਖਹਿ ਦਰਸੁ ਤੇਰਾ ਰਾਮ ॥
ਸੇਵਹੁ ਸਤਿਗੁਰ ਦੇਵ ਅਗੈ ਨ ਮਰਹੁ ਡਰਿ ॥
ਪੂਜਹੁ ਗੁਰ ਕੇ ਪੈਰ ਦੁਰਮਤਿ ਜਾਇ ਜਰਿ ॥
ਗੁਰ ਪਰਸਾਦੀ ਨਾਮੁ ਧਿਆਏ ॥੩॥
ਪਤਾ ਨਹੀਂ ਉਹ ਕਿਹੜੇ ਸਕੂਲਾਂ ‘ਚ ਪੜੇ ਸੀ
ਜੋ ਲੱਖਾਂ ਨਾਲ ਲੜੇ ਸੀ
ਗੁਰੂ ਗੋਬਿੰਦ ਸਿੰਘ ਜੀ ਦੇ ਲਾਲ
ਜੋ ਨੀਂਹਾਂ ਵਿਚ ਖੜੇ ਸੀ
ਬਾਣੀ ਨਹੀਂਉ ਯਾਦ ਸਾਨੂੰ ਗੀਤ ਚੇਤੇ ਰਹਿ ਗਏ,
ਮੱਸੇ ਤੇ ਔਰੰਗੇ ਸਾਡੇ ਲੇਖਾਂ ਵਿੱਚ ਬਹਿ ਗਏ
ਨੰਗੇ ਸੀ ਜੋ ਪੈਰਾਂ ਤੋਂ ਗੁਰਾਂ ਦੇ ਲਾਲ ਚੇਤੇ ਰੱਖਿਓ,
ਠੰਡੇ ਬੁਰਜ ਤੇ ਕੱਚੀ ਗੜ੍ਹੀ ਦੀ ਤੁਸੀਂ ਵਾਰ ਚੇਤੇ ਰੱਖਿਓ
ਸੀ ਪੋਹ ਦਾ ਮਹੀਨਾ ਪਿਆ ਸਰਸਾ ਤੇ ਵਿਛੋੜਾ
ਇਕ ਇਸ ਪਾਰ ਦੂਜਾ ਉਸ ਪਾਰ, ਹੰਸਾ ਦਾ ਜੋੜਾ
ਪਿਤਾ ਜੀ ਦੇ ਨਾਲ ਗੜੀ ਚਮਕੌਰ ਵਾਲੀ ਜਾ ਰਹੇ ਨੇ
ਤੇਰਾ ਭਾਣਾ ਮੀਠਾ ਲਾਗੇ ਇਹ ਮਾਤਾ ਜੀ ਸਮਜਾ ਰਹੇ ਨੇ
ਨਿਕੀਆਂ ਨੇ ਜਿੰਦਾ ਪਰ ਹੋਂਸਲੇ ਅਡੋਲ ਨੇ
ਜਾਨ ਕੌਮ ਲਈ ਵਾਰਾਂਗੇ ਸਾਹਿਬਜ਼ਾਦਿਆਂ ਦੇ ਬੋਲ ਨੇ
ਕਿਆ ਖੂਬ ਥੇ ਵੋਹ।
ਜੋ ਹਮੇ ਅਪਣੀ ਪਹਿਚਾਣ ਦੇ ਗਏ ।
ਹਮਾਰੀ ਪਹਿਚਾਣ ਕੇ ਲੀਏ
‘ਵੋਹ’ ਅਪਣੀ ਜਾਨ ਦੇ ਗਏ ।
ਨਿੱਕੀਆਂ ਜਿੰਦਾਂ ਵੱਡੇ ਸਾਕੇ ਨੂਰ ਇਲਾਹੀ ਚੱਲੇ ਨੇ
ਪਾਉਣ ਸ਼ਹੀਦੀਆਂ ਪੁੱਤਰ ਗੋਬਿੰਦ ਦੇ ਵੀਰ ਸਪਾਹੀ ਚੱਲੇ ਨੇ
Tags - ਪੰਜਾਬੀ ਸਟੇਟਸ ਤੇਰੀ ਬਖਸ਼ ਵਾਹਿਗੁਰੂ, ਸਾਦਗੀ status in punjabi text, ਵਾਹਿਗੁਰੂ ਸਟੇਟਸ, ਰੱਬ status punjabi, ਧਾਰਮਿਕ ਸਟੇਟਸ ਪੰਜਾਬੀ, ਅਰਦਾਸ ਸਟੇਟਸ.
हर दिन नये नये स्टेटस और शायरी पाने के लिए अभी Bookmark करें StatusCrush.in को।
1 टिप्पणियाँ